ਜਿਗਰ ਬਾਰੇ ਜਾਣਕਾਰੀ

ਜਿਗਰ ਤੁਹਾਡੇ ਸਰੀਰ ਦੇ ਸੱਜੇ ਪਾਸੇ ਪਸਲੀਆਂ ਥੱਲ੍ਹੇ ਹੁੰਦਾ ਹੈ। ਇਹ ਤੁਹਾਡੇ ਸਰੀਰ ਦਾ ਸਭ ਤੋਂ ਵੱਡਾ ਅੰਗ ਹੁੰਦਾ ਹੈ।

ਜਿਗਰ ਦੀ ਅਹਿਮ ਮਹੱਤਤਾ ਹੈ, ਕਿਉਂਕਿ ਇਹ:

·         ਸਰੀਰ ਅੰਦਰ ਦਾਖ਼ਲ ਹੋਣ ਵਾਲੇ ਰਸਾਇਣਾਂ ਅਤੇ ਦੂਜੇ ਪਦਾਰਥਾਂ ਨੂੰ ਛਾਣਦਾ ਹੈ।

·         ਭੋਜਨ ਆਦਿ ਨੂੰ ਹਜ਼ਮ ਕਰਨ ਵਿੱਚ ਮੱਦਦ ਕਰਦਾ ਹੈ

·          ਖ਼ੂਨ ਅਤੇ ਦੂਜੇ ਪ੍ਰੋਟੀਨ ਨੂੰ ਬਣਾਉਣ ਵਿੱਚ ਮੱਦਦ ਕਰਦਾ ਹੈ

ਜਿਗਰ ਬਹੁਤ ਮਜ਼ਬੂਤ ਅੰਗ ਹੁੰਦਾ ਹੈ ਅਤੇ ਆਮ ਕਰਕੇ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ। ਫ਼ਿਰ ਵੀ, ਵਾਇਰੱਸ, ਸ਼ਰਾਬ, ਰਸਾਇਣਾਂ ਅਤੇ ਕੁਝ ਦੂਜੀਆਂ ਦਵਾਈਆਂ ਅਤੇ ਬਜ਼ਾਰੂ ਦਵਾਈਆਂ ਸਮਾਂ ਪਾ ਕੇ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਇਸ ਦੀ ਕੰਮ ਕਰਨ ਦੀ ਸਮਰੱਥਾ ‘ਤੇ ਅਸਰ ਪਾ ਸਕਦੀਆਂ ਹਨ।  

 ਜਿਗਰ ਦੀ ਸੰਭਾਲ ਬਹੁਤ ਹੀ ਜ਼ਰੂਰੀ ਹੁੰਦੀ ਹੈ। ਇਸ ਬਿਨਾ ਤੁਸੀਂ ਜਿਊਂਦੇ ਨਹੀਂ ਰਹਿ ਸਕਦੇ!