ਹੈਪੇਟਾਈਟੱਸ ਸੀ , ਹੈਪੇਟਾਈਟੱਸ ਏ.ਅਤੇ ਬੀ. ਤੋਂ ਕਿਵੇਂ ਵੱਖਰਾ ਹੈ?

 

ਹੈਪੇਟਾਈਟੱਸ ਏ. ਉਦੋਂ ਹੁੰਦਾ ਹੈ ਜਦੋਂ ਲੋਕ ਗੰਦਾ ਪਾਣੀ, ਪੀਣ ਵਾਲੀਆਂ ਦੂਜੀਆਂ ਵਸਤਾਂ ਜਾਂ ਭੋਜਨ ਦੁਆਰਾ ਮਲ-ਮੂਤਰ ਜਾਂ ਗੰਦਗੀ ਖਾ ਲੈਂਦੇ ਹਨ। ਹੈਪੇਟਾਈਟੱਸ ਏ. ਦਾ ਕੋਈ ਇਲਾਜ ਨਹੀਂ ਹੁੰਦਾ , ਆਮ ਕਰਕੇ ਇਹ  ਆਪਣੇ ਆਪ ਹੀ ਖ਼ਤਮ ਹੋ ਜਾਂਦਾ ਹੈ ਅਤੇ ਸਰੀਰ ਇਸ ਵਾਇਰਸ ਦੇ ਨਾਲ ਲੜ੍ਹਨ ਦੇ  ਸਮਰੱਥ ਹੋ ਜਾਂਦਾ ਹੈ।

ਹੈਪੇਟਾਈਟੱਸ ਬੀ. ਉਦੋਂ ਹੁੰਦਾ ਹੈ ਜਦੋਂ ਅਜਿਹੇ ਵਿਅਕਤੀ, ਜਿਸ ਨੂੰ ਵਾਇਰਸ ਲੱਗਾ ਹੋਵੇ, ਦਾ ਖ਼ੂਨ, ਵੀਰਜ ਜਾਂ ਯੋਨੀ ਦਾ ਤਰਲ fਕਸੇ ਦੂਜੇ ਵਿਅਕਤੀ ਦੇ ਸਪੱਰਸ਼ ਵਿੱਚ ਆ ਜਾਵੇ, ਮਿਸਾਲ ਵਜੋਂ, ਅਸੁਰੱਖਿਅਤ ਸੰਭੋਗ ਦੁਆਰਾ ਜਾਂ ਬੱਚੇ ਦੇ ਜਣੇਪੇ ਵੇਲੇ ਮਾਂ ਵੱਲੋਂ ਆਪਣੇ ਬੱਚੇ ਨੂੰ ਇਹ ਵਾਇਰੱਸ ਦੇ ਸਕਦੀ ਹੈ। ਇਹ ਇੱਕ ਬਹੁਤ ਫੈਲੀ ਹੋਈ ਬਿਮਾਰੀ ਹੈ ਅਤੇ ਇੱਕ ਵਿਅਕਤੀ ਤੋਂ ਦੂਜੇ ਨੂੰ ਸਹਿਜੇ ਹੀ ਲੱਗ ਜਾਂਦੀ ਹੈ। ਬਹੁਤੇ ਲੋਕ ਜਿੰਨ੍ਹਾਂ ਨੂੰ ਹੈਪੇਟਾਈਟੱਸ ਬੀ. ਹੋਵੇ,ਵਿੱਚੋਂ ਇਹ ਆਪਣੇ ਆਪ ਹੀ ਖ਼ਤਮ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਸਰੀਰ ਇਸ ਵਾਇਰੱਸ ਤੋਂ ਮੁਕਤ ਹੋ ਜਾਂਦਾ ਹੈ।ਪਰ ਕਈਆਂ ਨੂੰ ਇਹ  ਰੋਗ ਪੱਕੇ ਤੌਰ ਤੇ ਲੱਗ ਜਾਂਦਾ ਹੈ। ਇਲਾਜ ਨਾਲ ਇਸ  ਵਾਇਰਸ ‘ਤੇ ਕੁਝ ਕਾਬੂ ਪਾਇਆ ਜਾ ਸਕਦਾ ਹੈ ਪਰ ਪੱਕੇ ਤੌਰ ਤੇ ਖ਼ਤਮ ਨਹੀਂ ਕੀਤਾ ਜਾ ਸਕਦਾ।

ਹੈਪੇਟਾਈਟੱਸ ਏ. ਅਤੇ ਬੀ. ਤੋਂ ਬਚਾਅ ਲਈ ਕੈਨੇਡਾ ਅੰਦਰ ਆਮ ਕਰਕੇ ਇਸਦਾ ਟੀਕਾ ਉਪਲਬੱਧ ਹੈ। ਵੈਕਸੀਨ ਦਾ ਟੀਕਾ ਲਵਾਉਣ ਲਈ ਆਪਣੇ ਡਾਕਟਰ ਜਾਂ ਸਿਹਤ-ਸੰਭਾਲ  ਸਬੰਧੀ ਜਾਣਕਾਰੀ ਮੁਹੱਈਆ ਕਰਨ ਵਾਲੀ ਸੰਸਥਾ ਨੂੰ ਪੁੱਛੋ। ਬਹੁਤੇ ਉਨਟਾਰੀਓ ਵਾਸੀ ਇਸ ਵੈਕਸੀਨ ਦਾ ਟੀਕਾ ਮੁਫ਼ਤ ਲਗਵਾ ਸਕਦੇ ਹਨ।