ਸ਼ਬਦਾਵਲੀ

ਗੰਭੀਰ: ਲਾਗ ਦਾ ਮੁੱਢਲਾ ਜਾਂ ਸ਼ੁਰੂ ਦਾ ਪੜਾਅ, ਆਮ ਤੌਰ ‘ਤੇ ਪਹਿਲੇ ਛੇ ਮਹੀਨੇ

ਐਂਟੀ ਵਾਇਰਲ ਦਵਾਈਆਂ: ਐਂਟੀ ਵਾਇਰਲ ਦਵਾਈਆਂ ਵਾਇਰਸ ਨੂੰ ਆਪਣੀ ਨਕਲ ਕਰਨ (ਵਧਣ) ‘ਤੇ ਰੋਕ ਪਾਉਣ ਦਾ ਕੰਮ ਕਰਦੀਆਂ ਹਨ। ਇਹ ਆਮ ਦਵਾਈਆਂ ਤੋਂ ਵੱਖਰੀਆਂ ਹੁੰਦੀਆਂ ਹਨ ਜਿਵੇਂ ਕਿ ਐਂਟੀਬਾਇਟਕਸ ਜਿਹੜੀ ਬੈਕਟੇਰੀਏ ਨੂੰ ਮਾਰ ਦਿੰਦੀ ਹੈ ਪਰ ਵਾਇਰਸਾਂ ਨੂੰ ਨਹੀਂ ਮਾਰਦੀ।

ਅਸਿੰਪਟੋਮੈਟਿਕ:  ਬਿਮਾਰੀ ਦੇ ਕੋਈ ਲੱਛਣ ਜਾਂ ਨਿਸ਼ਾਨੀਆਂ ਪ੍ਰਗਟ ਨਹੀਂ ਹੁੰਦੀਆਂ

ਕਰਾਨਿਕ:  ਲੰਮੇਂ ਸਮੇਂ ਲਈ ਜਾਂ ਬਾਰ ਬਾਰ ਵਾਪਰਨ ਵਾਲੀ ਲਾਗ ਜਾਂ ਹਾਲਤ

ਸਿਰੋਸਿਜ਼:  ਜਿਗਰ ਦੀ ਬਿਮਾਰੀ ਦਾ ਆਖ਼ਰੀ ਪੜਾਅ ਜਿਸ ਵਿੱਚ ਜਿਗਰ ‘ਤੇ ਦਾਗ਼ (ਫ਼ਾਈਬਰੋਸਿਜ਼) ਪੈ ਜਾਂਦੇ ਹਨ ਅਤੇ ਸਖ਼ਤ ਹੋ ਜਾਂਦਾ ਹੈ ਜਿਸ ਕਾਰਨ ਜਿਗਰ ਘੱਟ ਕੰਮ ਕਰਦਾ ਹੈ ਅਤੇ ਸੰਭਵ ਹੈ ਕੰਮ ਕਰਨਾ ਬੰਦ ਹੋ ਜਾਵੇ

ਡਾਇਆਗਨੌਸਿਜ਼:  ਟੈਸਟਾਂ ਜਾਂ ਲੱਛਣਾਂ ਰਾਹੀਂ ਕਿਸੇ ਵਿਸੇਸ਼ ਬਿਮਾਰੀ ਦੀ ਸ਼ਨਾਖ਼ਤ

ਫ਼ਾਈਬਰੋਸਿਜ਼:  ਜਿਗਰ ਨੂੰ ਨੁਕਸਾਨ ਹੋਣ ਦੇ ਨਤੀਜੇ ਵਜੋਂ ਟਿਸ਼ੂ ਦਾ ਸਖ਼ਤ ਹੋ ਜਾਣਾ ਜਾਂ ਦਾਗ਼ ਪੈ ਜਾਣੇ

ਐੱਚ ਆਈ ਵੀ:  ਹਿਊਮਨ ਇਮਿਊਨੋਡੈਫੀਸ਼ੈਨਸੀ ਵਾਇਰਸ (HIV) ਤੁਹਾਡੇ ਇਮਿਊਨ ਸਿਸਟਿਮ ਨੂੰ ਕਮਜ਼ੋਰ ਬਣਾ ਦਿੰਦੇ ਹਨ, ਇਹ ਅਜਿਹਾ ਅੰਦਰਲਾ ਸਿਸਟਿਮ ਹੁੰਦਾ ਹੈ ਜਿਹੜਾ ਤੁਹਾਡੇ ਸਰੀਰ ਨੂੰ ਬਿਮਾਰੀ ਤੋਂ ਬਚਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਤੁਹਾਡਾ ਇਮਿਊਨ ਸਿਸਟਿਮ ਤੁਹਾਨੂੰ ਵਾਇਰਸ ਤੋਂ ਬਚਾਉਂਦਾ ਹੈ, ਪਰ ਐੱਚ ਆਈ ਵੀ:ਹਿਊਮਨ ਇਮਿਊਨੋਡੈਫੀਸ਼ੈਨਸੀ ਵਾਇਰਸ (HIV) ਇਸ ਤੋਂ ਚੋਰੀ ਚੋਰੀ ਪਾਸਾ ਬਚਾਅ ਕੇ ਨਿਕਲ ਜਾਂਦਾ ਹੈ ਅਤੇ ਫ਼ਿਰ ਅੰਦਰ ਦਾਖ਼ਲ ਹੋ ਕੇ ਤੁਹਾਡੇ ਸਰੀਰ ‘ਤੇ ਹਮਲਾ ਕਰਦਾ ਹੈ। ਜੇ ਤੁਹਾਡਾ ਇਮਿਊਨ ਸਿਸਟਿਮ ਬਹੁਤ ਕਮਜੋਰ ਹੋ ਜਾਂਦਾ ਹੈ ਤਾਂ ਤੁਸੀਂ ਬਿਮਾਰ ਹੋ ਜਾਂਦੇ ਹੋ। ਜੇ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਅੰਤ ਨੂੰ ਤੁਸੀਂ ਜਾਨ ਲੇਵਾ ਲਾਗ ਨਾਲ ਬਿਮਾਰ ਹੋ ਜਾਂਦੇ ਹੋ, ਉਸ ਵਕਤ ਮੰਨਿਆ ਜਾਂਦਾ ਹੈ ਕਿ ਤੁਹਾਨੂੰ ਏਡਜ਼ (ਐਕੁਆਇਰਡ ਇਮਿਊਨ ਡਫੀਸ਼ੈਂਨਸੀ ਸਿੰਡਰੱਮ) ਹੋ ਗਈ ਹੈ।

ਇੰਮਿਊਨਾਈਜ਼:  ਆਮ ਕਰਕੇ ਵੈਕਸੀਨ ਦੁਆਰਾ ਕਿਸੇ ਬਿਮਾਰੀ ਲੱਗਣ ਵਿਰੁੱਧ ਰੁਕਾਵਟ ਬਣਾਉਣਾ ਜਾਂ ਉਸ ਤੋਂ ਸੁਰਿੱਖਅਤ ਕਰਨਾ

ਇੰਨਫ਼ਲੇਮੇਸ਼ਨ:  ਸੋਜ, ਸਰੀਰ ਅੰਦਰ ਅਜਿਹੀ ਥਾਂ ਜਿਥੇ ਸਰੀਰ ਬਿਮਾਰੀ ਜਾਂ ਜ਼ਹਿਰੀਲੇ ਪਦਾਰਥਾਂ ਨਾਲ ਲੜ ਰਿਹਾ ਹੋਵੇ ਅਤੇ ਠੀਕ ਹੋਣ ਦਾ ਯਤਨ ਕਰ ਰਿਹਾ ਹੋਵੇ, ਜਿਸ ਕਾਰਨ ਉਸ ਜਗ੍ਹਾ ਸੇਕ ਲੱਗਦਾ ਹੈ ਅਤੇ ਕਈ ਵਾਰੀ ਦਰਦ ਵੀ ਹੁੰਦਾ ਹੈ।

ਜਾਂਡਿਸ:  ਜਿਗਰ ਦੀ ਬਿਮਾਰੀ ਕਾਰਨ ਚਮੜੀ ਅਤੇ ਅੱਖਾਂ ਦਾ ਪੀਲਾ ਪੈ ਜਾਣਾ

ਸਟੈਰਾਈਲ: ਅਜਿਹੀ ਚੀਜ਼ ਜਿਸ ਉੱਪਰ ਕੋਈ ਜਰਮ (ਜੀਵਾਣੂ) ਨਾ ਹੋਣ (ਬੈਕਟੀਰੀਆ, ਵਾਇਰਸ ਜਾਂ ਕੋਈ ਹੋਰ ਪਦਾਰਥ ਜਾਂ ਜੀਵਾਣੂ)

ਸਟੈਰਲਾਈਜ਼:  ਅਜਿਹੇ ਕੀਟਾਣੂਆਂ, ਜੋ ਬਿਮਾਰੀ ਦਾ ਕਾਰਨ ਬਣਦੇ ਹਨ, ਨੂੰ ਹਟਾਉਣ ਦੀ ਪ੍ਰਕਿਰਿਆ

ਸਿੰਪਟੰਮਜ਼: ਸਰੀਰ ਦੀ ਨਿਸ਼ਾਨੀ ਜੋ ਦੱਸਦੀ ਹੈ ਕਿ ਵਿਅਕਤੀ ਬਿਮਾਰ ਹੈ

ਵੈਕਸੀਨ:  ਕਿਸੇ ਵਿਸੇਸ਼ ਬਿਮਾਰੀ ਤੋਂ ਬਚਾਉਣ ਲਈ ਰੋਗਾਣੂਨਾਸ਼ਕ ਪੈਦਾ ਕਰਨ ਵਿੱਚ ਵਿਅਕਤੀ ਦੇ ਇਮਿਊਨ ਸਿਸਟਿਮ ਦੀ ਮਦਦ ਕਰਦੀ ਹੈ

ਵਾਇਰਸ:  ਕੀਟਾਣੂ ਜਿਹੜਾ ਬਿਮਾਰੀ ਲਾਉਂਦਾ ਹੈ