ਕੈਨੇਡਾ ਵਿੱਚ ਨਵੇਂ ਆਉਣ ਵਾਲੇ ਆਵਾਸੀਆਂ ਵਾਸਤੇ ਹੈਪੇਟਾਈਟੱਸ ਸੀ ਬਾਰੇ ਜਾਣਕਾਰੀ ਕਿਉਂ ਜ਼ਰੂਰੀ ਹੁੰਦੀ ਹੈ?

 

ਕੈਨੇਡਾ ਅੰਦਰ, ਆਉਣ ਵਾਲੇ ਆਵਾਸੀਆਂ ਵਿੱਚ 20% ਲੋਕਾਂ ਨੂੰ ਹੈਪੇਟਾਈਟੱਸ ਸੀ ਪਾਇਆ ਜਾਂਦਾ ਹੈ। ਕੈਨੇਡਾ ਦੀ ਆਮ ਵੱਸੋਂ ਦੇ ਮੁਕਾਬਲੇ ਹੈਪੇਟਾਈਟੱਸ ਸੀ ਆਵਾਸੀਆਂ ਅੰਦਰ ਵੱਧ ਪਾਈ ਜਾਂਦੀ ਹੈ। ਇਹ ਤੁਹਾਨੂੰ ਵੀ ਹੋ ਸਕਦਾ ਪਰ ਹੋ ਸਕਦਾ ਹੈ ਤੁਹਾਨੂੰ ਪਤਾ ਨਾ ਹੋਵੇ ਕਿਉਂfਕ:

·        ਹੈਪੇਟਾਈਟੱਸ ਸੀ ਦੀ ਲਾਗ ਦੇ ਖ਼ਤਰਿਆਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਦੁਨੀਆਂ ਭਰ ਅੰਦਰ ਹੈਪੇਟਾਈਟੱਸ ਸੀ ਦੇ 40% ਕੇਸ ਅਸੁਰਿੱਖਅਤ ਡਾਕਟਰੀ ਕਾਰਵਾਈਆਂ, ਪ੍ਰਦੂਸ਼ਤ ਖ਼ੂਨ ਲੈਣ ਦੇਣ ਦੇ ਸਮੇਂ, ਮਨਾਹੀ ਵਾਲੀਆਂ ਨਸ਼ੀਲੀਆਂ ਵਸਤਾਂ ਲੈਣ ਸਮੇਂ ਇੱਕ ਦੂਜੇ ਦੀਆਂ ਸੂਈਆਂ ਅਤੇ ਡਰੱਗਾਂ ਲੈਣ ਲਈ ਵਰਤੇ ਜਾਂਦੇ ਦੂਜੇ ਸੰਦਾਂ ਨੂੰ ਵਰਤਣ ਕਾਰਨ ਹੁੰਦੇ ਹਨ।

·        ਕੈਨੇਡਾ ਅੰਦਰ ਆਉਣ ਵਾਲੇ ਆਵਾਸੀਆਂ ਦਾ ਕਿਸੇ ਵੀ ਕਿਸਮ ਦੀ ਹੈਪੇਟਾਈਟੱਸ ਦਾ ਕੋਈ ਵੀ ਪਹਿਲਾਂ ਟੈਸਟ ਨਹੀਂ ਕੀਤਾ ਜਾਂਦਾਲੋਕਾਂ ਦੇ ਐਚ ਆਈ ਵੀ ਅਤੇ ਟੀ ਬੀ ਆਦਿ ਦੇ ਟੈਸਟ ਤਾਂ ਕੀਤੇ ਜਾਂਦੇ ਹਨ ਪਰ ਹੈਪੇਟਾਈਟੱਸ ਏ. ਬੀ. ਜਾਂ ਸੀ ਦਾ ਟੈਸਟ ਨਹੀਂ ਕੀਤਾ ਜਾਂਦਾ।

·        ਅਕਸਰ ਹੈਪੇਟਾਈਟੱਸ ਸੀ ਦੇ ਕੋਈ ਲੱਛਣ ਨਹੀਂ ਦਿਸਦੇ। ਹੈਪਾਟਾਇਟਿਸ ਸੀ ਵਾਲੇ ਬਹੁਤ ਬੀਮਾਰਾਂ ਨੂੰ ਕੋਈ ਲੱਛਣ ਮਹਿਸੂਸ ਹੀ ਨਹੀਂ ਹੁੰਦੇ, ਹੋ ਸਕਦਾ ਹੈ ਉਨ੍ਹਾਂ ਨੂੰ ਓਦੋਂ ਤੱਕ ਪਤਾ ਵੀ ਨਾ ਲੱਗੇ ਕਿ ਉਹ ਬੀਮਾਰ ਹਨ, ਜਦੋਂ ਤੱਕ ਉਨ੍ਹਾਂ ਦੇ ਜਿਗਰ ਨੂੰ ਨੁਕਸਾਨ ਜਾਂ ਕੈਂਸਰ ਨਹੀਂ ਹੋ ਜਾਂਦਾ।

·        ਕੈਨੇਡਾ ਅੰਦਰ ਨਵੇਂ ਆਉਣ ਵਾਲਿਆਂ ਨੂੰ  ਸਿਹਤ ਸੰਭਾਲ ਅਤੇ ਟੈਸਟ ਕਰਵਾਉਣ ਸੰਬੰਧੀ ਕਈ ਰੁਕਾਵਟਾਂ ਵੀ ਹੁੰਦੀਆਂ ਹਨ। ਕੈਨੇਡਾ ਅੰਦਰ ਨਵੇਂ ਆਏ ਵਿਅਕਤੀ ਸਿਹਤ ਸੰਭਾਲ ਪ੍ਰਣਾਲੀ ਦੀ ਘੱਟ ਵਰਤੋਂ ਕਰਦੇ ਹਨ ਕਿਉਂਕਿ ਉਹਨਾਂ ਨੂੰ ਸਿਹਤ ਸੇਵਾਵਾਂ ਅਤੇ ਜਾਣਕਾਰੀ ਹਾਸਲ ਕਰਨ ਵਿੱਚ ਅਕਸਰ ਸੱਭਿਆਚਾਰਕ ਅਤੇ ਭਾਸ਼ਾਈ ਰੁਕਾਵਟਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।

·        ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕਾਂ ਲਈ ਸਿਹਤ ਨੂੰ ਪਹਿਲ ਦੇਣੀ ਮੁਸ਼ਕਲ ਹੁੰਦੀ ਹੈ। ਨਵਾਂ ਜੀਵਨ ਸ਼ੁਰੂ ਕਰਨ ਲੱਗਿਆਂ ਬਹੁਤ ਸਾਰੀਆਂ ਦੂਜੀਆਂ ਗੱਲਾਂ ਸਿਹਤ ਤੋਂ ਪਹਿਲ ਲੈ ਲੈਂਦੀਆਂ ਹਨ। ਨਵੀਂ ਜਿੰਦਗੀ ਸ਼ੁਰੂ ਕਰਨ ਕਰਕੇ ਮਾਨਸਿਕ ਦਬਾਅ ਕਾਰਨ  ਨਸ਼ੀਲੀਆਂ ਦਵਾਈਆਂ ਦੀ ਵਰਤੋਂ , ਖ਼ੁਰਾਕ ਆਦਿ ਕਰਕੇ ਵਿਅਕਤੀ ਦੀ ਸਮੁੱਚੀ ਸਿਹਤ ਤੇ ਅਸਰ ਪੈਂਦਾ ਹੈ । ਕੱਈਆਂ ਨੂੰ ਫੈਮਲੀ ਡਾਕਟਰ ਲੱਭਣ ਵਿੱਚ ਕਈ ਸਾਲ ਲੱਗ ਜਾਂਦੇ ਹਨ ਅਤੇ ਕਈ ਲੋਕ ਸਿਰਫ਼ ਐਮਰਜੈਂਸੀ ਵੇਲੇ ਹੀ ਸਿਹਤ ਸੇਵਾਵਾਂ ਤੱਕ ਪਹੁੰਚ ਕਰਦੇ ਹਨ।

ਸਮੇਂ ਸਿਰ ਸਿਹਤ ਸੰਬੰਧੀ ਟੈਸਟ ਕਰਵਾ ਲੈਣ ਨਾਲ ਚੰਗੇਰੀ ਸਿਹਤ ਅਤੇ ਮਨ ਦੀ ਸ਼ਾਂਤੀ ਮਿਲਦੀ ਹੈ।