ਹੈਪਾਟਾਇਟਿਸ ਸੀ (C) ਸੰਬੰਧੀ ਅੰਕੜੇ

  • ਅਨੁਮਾਨ ਲਾਇਆ ਜਾਂਦਾ ਹੈ ਕਿ ਦੁਨੀਆ ਭਰ ਅੰਦਰ 170 ਮਿਲੀਅਨ ਲੋਕ ਹੈਪਾਟਾਇਟਿਸ ਸੀ ਦੇ ਸ਼ਿਕਾਰ ਹਨ।
  • ਅਨੁਮਾਨ ਕੀਤਾ ਜਾਂਦਾ ਹੈ ਕਿ  ਭਾਰਤ ਵਿੱਚ 1.8% ਲੋਕ  (21 ਮਿਲੀਅਨ ਲੋਕ) ਹੈਪਾਟਾਇਟਿਸ ਸੀ ਦੇ ਸ਼ਿਕਾਰ ਹਨ
  • ਕੈਨੇਡਾ ਵਿੱਚ 250,000 ਲੋਕ ਹੈਪਾਟਾਇਟਿਸ ਸੀ ਦੇ ਸ਼ਿਕਾਰ ਹਨ, ਜਾਂ ਕਹੋ ਕਿ ਆਬਾਦੀ ਦਾ 0.8% ਜਿਸ ਵਿੱਚੋਂ 110,000 ਆਂਟੇਰੀਓ ਵਿੱਚ ਰਹਿ ਰਹੇ ਹਨ।
  • ਆਂਟੇਰੀਓ ਅੰਦਰ ਔਸਤਨ 3,500 ਲੋਕ ਹਰ ਸਾਲ ਟੈਸਟਾਂ ਵਿੱਚ ਹੈਪਾਟਾਇਟਿਸ ਸੀ ਦੇ ਯਕੀਨੀ ਤੌਰ ਤੇ ਸ਼ਿਕਾਰ ਪਾਏ ਜਾਂਦੇ ਹਨ।
  • ਅਨੁਮਾਨ ਹੈ ਕਿ ਹੈਪਾਟਾਇਟਿਸ ਸੀ ਦੇ ਸ਼ਿਕਾਰ ਲੋਕਾਂ ਵਿੱਚੋਂ 20% ਅਜਿਹੇ ਹਨ ਜੋ ਆਵਾਸੀ ਹਨ।
  • ਕੈਨੇਡਾ ਅੰਦਰ ਹੈਪਾਟਾਇਟਿਸ ਸੀ ਦੇ ਸ਼ਿਕਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਨੂੰ ਪਤਾ ਵੀ ਨਹੀਂ ਕਿ ਉਨ੍ਹਾ ਨੂੰ ਵਾਇਰਸ ਦੀ ਲਾਗ ਲੱਗੀ ਹੋਈ ਹੈ।
  • ਪਿਛਲੇ ਸਾਲ ਕੈਨੇਡਾ ਵਿੱਚ 280,000 ਨਾਲੋਂ ਵੱਧ ਨਵੇਂ ਪੱਕੇ ਰਿਹਾਇਸ਼ੀ ਆ ਕੇ ਵਸੇ ਸਨ ਅਤੇ 980,000 ਆਰਜੀ ਰਿਹਾਇਸ਼ੀ ਪੜ੍ਹਾਈ ਜਾਂ ਕੰਮ ਕਰਨ ਲਈ ਆਏ ਸਨ।