ਪੜਤਾਲ ਸ਼ੁਰੂ ਕਰੋ

ਇਹ ਪਤਾ ਕਰਨ ਲਈ ਕਿ ਤੁਹਾਨੂੰ ਹੈਪੇਟਾਈਟੱਸ ਸੀ ਤਾਂ ਨਹੀਂ, ਟੈਸਟ ਕਰਵਾਉਣਾ ਹੀ ਇੱਕ ਰਸਤਾ ਹੁੰਦਾ ਹੈ।ਇਹ ਪਤਾ ਕਰਨ ਲਈ ਦੋ ਟੈਸਟਾਂ ਦੀ ਲੋੜ ਹੈ।

ਪਹਿਲਾ ਟੈਸਟ: ਹੈਪੇਟਾਈਟੱਸ ਸੀ ਦਾ ਐਂਟੀਬਾਡੀ ਟੈਸਟ ਕਰਵਾਉਣਾ

ਵਾਇਰਸ ਲੱਗ ਜਾਣ ਪਿੱਛੋਂ, ਇਹ ਟੈਸਟ ਅਜਿਹੇ ਰੋਗਨਾਸ਼ਕ ਅੰਸ਼ਾਂ (ਐਂਟੀਬਾਡੀਜ਼) ਦਾ ਪਤਾ ਕਰਦਾ ਹੈ ਜੋ ਤੁਹਾਡੇ ਸਰੀਰ ਤੁਹਾਡੇ ਖ਼ੂਨ ਅੰਦਰ ਪੈਦਾ ਕਰਦੇ ਹਨ।

ਵਾਇਰੱਸ ਲੱਗ ਜਾਣ ਪਿੱਛੋਂ, ਟੈਸਟ ਵਿੱਚ ਆਉਣ ਲਈ ਤੁਹਾਡੇ ਸਰੀਰ ਨੂੰ ਰੋਗਨਾਸ਼ਕ ਅੰਸ਼ਾਂ (ਐਂਟੀਬਾਡੀਜ਼) ਬਣਾਉਣ ਲਈ ਛੇ ਹਫ਼ਤਿਆਂ ਤੋਂ ਛੇ ਮਹੀਨੇ ਲੱਗ ਸਕਦੇ ਹਨ।

ਭਾਵੇਂ ਕਿਸੇ ਵਿਅਕਤੀ ਅੰਦਰੋਂ ਵਾਇਰੱਸ ਆਪਣੇ ਆਪ ਜਾਂ ਇਲਾਜ ਦੁਆਰਾ ਖ਼ਤਮ ਹੋ ਜਾਵੇ, ਫਿਰ ਵੀ, ਖ਼ੂਨ ਅੰਦਰ ਰੋਗਨਾਸ਼ਕ ਅੰਸ਼ਾਂ (ਐਂਟੀਬਾਡੀਜ਼) ਸਦਾ ਮੌਜੂਦ ਰਹਿੰਦੇ ਹਨ।  ਅਜਿਹੇ ਰੋਗਨਾਸ਼ਕ ਅੰਸ਼ਾਂ ਦੀ ਹੋਂਦ ਦਾ ਭਾਵ  ਸਿਰਫ਼ ਇਹ ਨਹੀਂ ਹੁੰਦਾ ਕਿ ਉਸ ਵਿਅਕਤੀ ਰਾਹੀਂ ਹੈਪੇਟਾਈਟੱਸ ਸੀ ਕਿਸੇ ਦੂਜੇ ਵਿਅਕਤੀ ਨੂੰ ਲੱਗ ਸਕਦੀ ਹੈ। ਖ਼ੂਨ ਅੰਦਰ ਵਾਇਰਸ ਦਾ ਪਤਾ ਕਰਨ ਲਈ ਦੂਜੇ ਟੈਸਟ ਦੀ ਲੋੜ ਪੈਂਦੀ ਹੈ।

ਦੂਜਾ ਟੈਸਟ: ਵਾਇਰਸ ਦਾ ਟੈਸਟ ਕਰਨਾ

ਇਹ ਟੈਸਟ (ਜਿਸ ਨੂੰ ਪੀ ਸੀ ਆਰ ਟੈਸਟ, ਵਾਇਰਲ ਲੋਢ ਟੈਸਟ ਜਾਂ ਆਰ ਐਨ ਏ ਟੈਸਟ ਕਿਹਾ ਜਾਂਦਾ ਹੈ)ਤੁਹਾਡੇ ਸਰੀਰ ਵਿੱਚ ਹੈਪੇਟਾਈਟੱਸ ਸੀ ਦਾ ਵਾਇਰਸ ਜਿਉਂਦਾ ਹੈ ਜਾਂ ਨਹੀਂ ਸੀ ਦਾ ਪਤਾ ਕਰਦਾ ਹੈ।  ਨਾਂਹ ਵਿੱਚ ਨਤੀਜੇ ਦਾ ਭਾਵ ਹੈ ਕਿ ਵਿਅਕਤੀ ਨੂੰ ਹੈਪੇਟਾਈਟੱਸ ਸੀ ਨਹੀਂ ਲੱਗੀ ਹੋਈ। ਟੈਸਟ ਦੇ ਹਾਂ ਵਿੱਚ ਨਤੀਜੇ ਤੋਂ ਭਾਵ ਹੈ ਕਿ ਵਿਅਕਤੀ ਅੰਦਰ ਵਾਇਰੱਸ ਮੌਜੂਦ ਹੈ ਅਤੇ ਉਹ ਦੂਜਿਆਂ ਨੂੰ ਲੱਗ ਸਕਦਾ ਹੈ।