ਹੈਪਾਟਾਇਟਿਸ ਸੀ ਦੇ ਪੜਾਅ

ਪੜਾਅ 1:  ਗੰਭੀਰ ਲਾਗ (ਪਹਿਲੇ ਛੇ ਮਹੀਨੇ)

ਜਦੋਂ ਹੈਪਾਟਾਇਟਿਸ ਸੀ ਖ਼ੂਨ ਦੇ ਵਹਾਅ ਵਿੱਚ ਚਲਾ ਜਾਂਦਾ ਹੈ ਤਾਂ ਇਹ ਜਿਗਰ ਤਕ ਪਹੁੰਚ ਜਾਂਦਾ ਹੈ। ਵਾਇਰਸ ਜਿਗਰ ਦੇ ਸੈੱਲਾਂ ਨੂੰ ਲਾਗ ਲਾ ਦਿੰਦਾ ਹੈ ਅਤੇ ਵਧਣਾ ਸ਼ੁਰੂ ਹੋ ਜਾਂਦਾ ਹੈ। ਲਗਭਗ 20% ਲੋਕ ਕੁਝ ਮਹੀਨਿਆਂ ਵਿੱਚ ਹੀ ਇਸ ਵਾਇਰਸ ਤੋਂ ਆਪਣੇ ਆਪ ਛੁਟਕਾਰਾ ਪਾ ਲੈਂਦੇ ਹਨ।

ਪੜਾਅ 2:  ਪੁਰਾਣੀ (ਦਾਇਮੀ) ਲਾਗ

ਲਗਭਗ 80% ਲੋਕ ਲਾਗ ਤੋਂ ਆਪਣੇ ਆਪ ਛੁਟਕਾਰਾ ਨਹੀਂ ਪਾ ਸਕਣਗੇ ਅਤੇ ੳਨ੍ਹਾਂ ਨੂੰ ਲੰਮੇਂ ਸਮੇਂ ਲਈ ਲਾਗ ਲੱਗ ਜਾਵੇਗੀ।

ਪੜਾਅ 3:  ਸੋਜ਼ਸ ਅਤੇ ਫ਼ਾਈਬਰੋਸਿਜ਼

ਜਿਗਰ ਦੇ ਸੈਲਾਂ ਨੂੰ ਮਾਰ ਕੇ ਵਾਇਰਸ ਸੰਖਿਆ ਵਿੱਚ ਵਧਦਾ ਜਾਂਦਾ ਹੈ ਅਤੇ ਇਸ ਨੁਕਸਾਨ ਕਾਰਨ ਜਿਗਰ ਦੀ ਸੋਜ਼ਸ਼ ਹੋ ਜਾਂਦੀ ਹੈ। ਸਮਾਂ ਪਾ ਕੇ, ਇਸ ਨੁਕਸਾਨ ਕਾਰਨ ਜਿਗਰ ‘ਤੇ ਸਕਾਰ ਟਿਸ਼ੂ (ਦਾਗ਼ ਪੈਣੇ)ਬਣ ਜਾਂਦਾ ਹੈ ਜਿਸ ਨੂੰ ਫ਼ਾਈਬਰੋਸਿਜ਼ ਕਿਹਾ ਜਾਂਦਾ ਹੈ। ਵਾਇਰਸ ਆਪਣਾ ਕੰਮ ਬਹੁਤ ਹੌਲੀ ਹੌਲੀ ਕਰਦਾ ਰਹਿੰਦਾ ਹੈ ਅਤੇ ਅਕਸਰ 20-30 ਸਾਲ ਵਿਅਕਤੀ ਵਿੱਚ ਲੱਛਣ ਨਹੀਂ ਦਿੱਸਦੇ।

ਪੜਾਅ 4:  ਸਿਰੋਸਿਜ਼

ਪੁਰਾਣੀ (ਦਾਇਮੀ) ਲਾਗ ਦੇ 20-30 ਸਾਲ ਪਿੱਛੋਂ ਪੰਜਾਂ ਵਿੱਚੋਂ ਇੱਕ ਵਿਅਕਤੀ ਦੀ ਸੂਰਤ ਵਿੱਚ ਭਾਰੀ ਦਾਗ਼ ਪੈ ਜਾਂਦੇ ਹਨ ਅਤੇ ਜਿਗਰ ਦੇ ਸਖ਼ਤ ਹੋ ਜਾਣ ਦੀ ਹਾਲਤ ਹੋ ਜਾਂਦੀ ਹੈ, ਜਿਸ ਨੂੰ ਸਿਰੋਸਿਜ਼ ਕਿਹਾ ਜਾਂਦਾ ਹੈ। ਕੁਝ ਲੋਕਾਂ ਦੇ ਜਿਗਰ ਫਿਰ ਵੀ ਆਮ ਵਾਂਗ ਕੰਮ ਕਰਦੇ ਰਹਿੰਦੇ ਹਨ ਅਤੇ ਕੋਈ ਲੱਛਣ ਨਹੀਂ ਪ੍ਰਗਟ ਹੁੰਦੇ। ਦੂਜੇ ਲੋਕਾਂ ਵਿੱਚ ਸਿਰੋਸਿਜ਼ ਜਿਗਰ ਦੇ ਸਧਾਰਨ ਕੰਮਾਂ ਉੱਪਰ ਅਸਰ ਪਾਉਣਾ ਸ਼ੁਰੂ ਕਰ ਸਕਦਾ ਹੈ। ਇਸ ਮੌਕੇ ਦਾਗਾਂ ਦੇ ਬਹੁਤਾ ਫੈਲ਼ ਜਾਣ ਨਾਲ ਜਿਗਰ ਸੁੰਗੜ ਜਾਂਦਾ ਹੈ ਅਤੇ ਜਿਗਰ ਦੇ ਫੇਲ੍ਹ ਹੋ ਜਾਣ ਦਾ ਡਰ ਹੁੰਦਾ ਹੈ। ਇਸ ਸਮੇਂ ਬਦਲ ਕੇ ਨਵਾਂ ਜਿਗਰ ਪਾਉਣ (ਜਿਗਰ ਟਰਾਂਸਪਲਾਂਟ) ਬਾਰੇ ਸੋਚਿਆ ਜਾ ਸਕਦਾ ਹੈ। ਸਿਰੋਸਿਜ਼ ਦੇ ਸ਼ਿਕਾਰ ਪੰਜ ਤੋਂ 10% ਲੋਕਾਂ ਨੂੰ ਕੈਂਸਰ ਹੋ ਜਾਂਦੀ ਹੈ।