ਹੈਪੇਟਾਈਟੱਸ ਸੀ ਇੱਕ ਤੋਂ ਦੂਜੇ ਵਿਅਕਤੀ ਦੇ ਖ਼ੂਨ ਦੇ ਸੰਪਰਕ ਰਾਹੀਂ ਫੈਲਦਾ ਹੈ

ਜਦੋਂ ਇਸ ਵਾਇਰਸ ਵਾਲੇ ਦਾ ਖ਼ੂਨ ਕਿਸੇ ਦੂਜੇ ਵਿਅਕਤੀ ਦੇ ਖ਼ੂਨ ਦੇ ਅੰਦਰ ਦਾਖ਼ਲ ਹੋ ਜਾਵੇ ਤਾਂ ਹੈਪੇਟਾਈਟੱਸ ਸੀ ਫੈਲਦਾ ਹੈ। ਆਮ ਤੌਰ ਤੇ, ਚਮੜੀ ਅੰਦਰ ਚੀਰ ਜਾਂ ਨੱਕ, ਮੂੰਹ ਜਾਂ ਗੁੱਦੇ ਦੀ ਨਰਮ ਚਮੜੀ ਅੰਦਰ ਚੀਰ ਦੁਆਰਾ ਹੀ ਇਹ ਹੋ ਸਕਦਾ ਹੈ। ਹੈਪੇਟਾਈਟੱਸ ਸੀ ਮਜ਼ਬੂਤ ਵਾਇਰਸ ਹੁੰਦਾ ਹੈ ਜੋ ਕਈ ਦਿਨ ਸਰੀਰ ਦੇ ਬਾਹਰ ਜਿਉਂਦਾ ਰਹਿ ਸਕਦਾ ਹੈ। ਖੁਸ਼ਕ ਹੋ ਚੁੱਕੇ ਖ਼ੂਨ ਰਾਹੀਂ ਵੀ ਇਹ ਵਾਇਰਸ ਲੱਗ ਸਕਦਾ ਹੈ।

ਹੈਪੇਟਾਈਟੱਸ ਸੀ ਹੇਠ ਲਿਖੇ ਢੰਗਾਂ ਰਾਹੀਂ ਤੁਹਾਡੇ ਸਰੀਰ ਅੰਦਰ ਦਾਖ਼ਲ ਹੋ ਸਕਦਾ ਹੈ:

·         ਅਸੁਰੱਖਿਅਤ ਡਾਕਟਰੀ ਕਾਰਵਾਈਆਂ ਜਿਵੇਂ ਕਿ ਅਪ੍ਰੇਸ਼ਨ, ਖ਼ੂਨ ਬਦਲੀ ਅਤੇ ਟੀਕੇ ਲਾਉਣ ਲੱਗਿਆਂ ਅਜਿਹਾ ਸਾਜ਼ੋ-ਸਮਾਨ ਵਰਤਣਾ ਜੋ ਜਰਮ ਰਹਿਤ (ਸਾਫ਼ ਨਾ ਹੋਵੇ) ਨਾ ਕੀਤਾ ਗਿਆ ਹੋਵੇ।

·         1992 ਤੋਂ ਪਹਿਲਾਂ ਕੀਤੀ ਗਈ ਖ਼ੂਨ ਦੀ ਬਦਲੀ ਜੋ ਬਹੁਤ ਖ਼ਤਰਨਾਕ ਹੁੰਦੀ ਸੀ ਕਿਉਂਕ ਉਸ ਸਾਲ ਤੱਕ ਇਸ ਵਾਇਰਸ ਦਾ ਪਤਾ ਕਰਨ ਲਈ ਬਾਕਾਇਦਾ ਖ਼ੂਨ ਦੀ ਜਾਂਚ ਕਰਨਾ ਜਰੂਰੀ ਨਹੀਂ ਸੀ। ਜੇ ਕੈਨੇਡਾ ਆਉਣ ਤੋਂ ਪਹਿਲਾਂ ਤੁਹਾਡੇ ਖ਼ੂਨ ਦੀ ਬਦਲੀ ਕੀਤੀ ਗਈ ਹੋਵੇ ਤਾਂ ਹੋ ਸਕਦਾ ਹੈ ਕਿ ਤੁਸੀਂ ਅਜਿਹਾ ਖ਼ੂਨ ਪ੍ਰਾਪਤ ਕੀਤਾ ਹੋਵੇ ਜਿਸ ਦੀ ਜਾਂਚ ਨਾ ਕੀਤੀ ਗਈ ਹੋਵੇ।

·        ਦਵਾਈਆਂ ਅਤੇ ਡਰੱਗ ਲੈਣ ਦੀ ਤਿਆਰੀ ਕਰਦਿਆਂ ਜਾਂ ਉਨ੍ਹਾਂ ਦਾ ਟੀਕਾਂ ਲਾਉਂਦਿਆਂ ਪਹਿਲਾਂ ਵਰਤੀਆਂ ਹੋਈਆਂ ਇੱਕ ਦੂਜੇ ਦੀਆਂ ਸੂਈਆਂ ਅਤੇ ਸਾਜ਼ੋ-ਸਮਾਨ ਸਾਮਾਨ ਵਰਤਣਾ ਜਿੰਨ੍ਹਾਂ ‘ਤੇ ਖ਼ੂਨ ਮੌਜੂਦ ਹੋ ਸਕਦਾ ਹੈ-ਕਈ ਵਾਰੀ ਏਨਾ ਘੱਟ ਮਾਤਰਾ ਵਿੱਚ ਕਿ ਤੁਸੀਂ ਵੇਖ ਵੀ ਨਾ ਸਕਦੇ ਹੋਵੋ। ਅਜਿਹੇ ਸਾਜ਼ੋ-ਸਮਾਨ ਨੂੰ  ਇੱਕ ਵਾਰੀ ਵਰਤਣਾ ਵੀ ਭਾਰੀ ਖ਼ਤਰਾ ਹੋ ਸਕਦਾ ਹੈ। ਸ਼ੀਸ਼ੇ ਦੀਆਂ ਅਜਿਹੀਆਂ ਨਾਲੀਆਂ, ਸਟਰਾਅ ਜਾਂ ਨੋਟ ਜੋ ਲੋਕ ਡਰੱਗਾਂ ਨੂੰ ਸੰਘ ਜਾਂ ਨੱਕ ਰਾਹੀਂ ਅੰਦਰ ਲੰਘਾਉਣ ਲਈ ਵਰਤਦੇ ਹਨ, ਸੰਭਵ ਹੈ ਚੀਰ ਵਾਲੇ ਬੁੱਲ੍ਹਾਂ ਜਾਂ ਨੱਕ ਵਿੱਚੋਂ ਥੋੜ੍ਹੇ ਜਿਨੇ ਵਗਦੇ ਖ਼ੂਨ ਰਾਹੀਂ ਲੱਗ ਵੀ ਸਕਦਾ ਹੈ।

·        ਟੈਟੂ, ਸਰੀਰ ਵਿੰਨ੍ਹਣ ਕਾਰਨ ਜਾਂ ਸੂਈਆਂ ਨਾਲ ਕੀਤੇ ਜਾਣ ਵਾਲੇ ਇਲਾਜ ਲਈ ਇੱਕ ਦੂਜੇ ਦਾ ਸਾਜ਼ੋ-ਸਮਾਨ ਵਰਤਣਾ। ਸਿਆਹੀ, ਸੂਈਆਂ, ਸਾਜ਼ੋ-ਸਮਾਨ ‘ਤੇ ਵੀ ਖ਼ੂਨ ਲੱਗਾ ਰਹਿ ਸਕਦਾ ਹੈ ਜਿਸ ਨੂੰ ਜਰਮ ਰਹਿਤ ਕੀਤੇ ਬਿਨਾ ਮੁੜ-ਵਰਤਣ ਨਾਲ ਹੈਪੇਟਾਈਟੱਸ ਸੀ ਲੱਗ ਸਕਦਾ ਹੈ।

·        ਰੇਜ਼ਰ, ਦੰਦਾਂ ਦੇ ਬੁਰਸ਼ ਜਾਂ ਨੌਂਹ ਕੱਟਣ ਵਾਲੇ ਕਟਰ ਜਿਹੀਆਂ ਨਿੱਜੀ ਵਸਤਾਂ ਸਾਂਝੀਆਂ ਕਰਨ ਜਾਂ ਇੱਕ ਦੂਜੇ ਕੋਲੋਂ ਲੈ ਕੇ ਵਰਤਣ ਵਾਲੀਆਂ ਅਜਿਹੀਆਂ ਚੀਜ਼ਾਂ, ਜਿੰਨ੍ਹਾਂ ‘ਤੇ ਖ਼ੂਨ ਲੱਗਾ ਰਹਿ ਸਕਦਾ ਹੈ, ਰਾਹੀਂ ਵੀ  ਹੈਪੇਟਾਈਟੱਸ ਸੀ ਲੱਗ ਸਕਦਾ ਹੈ। ਮਿਸਾਲ ਵਜੋਂ, ਲੋਕਾਂ ਦੀ ਹਜਾਮਤ/ਵਾਲ ਕੱਟਣ ਵਾਲੇ ਨਾਈ ਅਜਿਹੇ ਰੇਜ਼ਰ ਵਾਰ-ਵਾਰ ਵਰਤ ਸਕਦੇ ਹਨ ਜਿੰਨ੍ਹਾਂ ਨੂੰ ਪਹਿਲਾਂ ਜਰਮ-ਰਹਿਤ ਨਾ ਕੀਤਾ ਗਿਆ ਹੋਵੇ।

·        ਅਸੁਰੱਖਿਅਤ ਸੰਭੋਗ, ਜਿੱਥੇ ਖ਼ੂਨ ਵੀ ਹੋ ਸਕਦਾ ਹੈ (ਮਿਸਾਲ ਵਜੋਂ, ਮਾਹਵਾਰੀ ਦੌਰਾਨ ਜਾਂ ਇੱਛਾ ਰਹਿਤ ਸੰਭੋਗ ਜਾਂ ਗੁਦੇ ਦੁਆਰਾ ਸੰਭੋਗ) ਨਾਲ ਵੀ ਵਾਇਰੱਸ ਲੱਗ ਸਕਦਾ ਹੈ।

·        ਗਰਭ ਅਵੱਸਥਾ ਜਾਂ ਬੱਚੇ ਨੂੰ ਜਨਮ ਦੇਣ ਸਮੇਂ ਗਰਭ ਅਵੱਸਥਾ ਜਾਂ ਬੱਚਾ ਜਣਨ ਦੌਰਾਨ ਮਾਂ ਵੱਲੋਂ ਬੱਚੇ ਨੂੰ ਹੈਪੇਟਾਈਟੱਸ ਸੀ ਦੇ ਵਾਇਰਸ ਲੱਗਣ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ। ਉਦੋਂ ਤੀਕ ਦੁੱਧ ਚੰਘਾਉਂਦਿਆਂ ਹੈਪੇਟਾਈਟੱਸ ਸੀ ਲੱਗਣ ਦਾ ਖ਼ਤਰਾ ਨਹੀਂ ਹੁੰਦਾ,ਜਦੋਂ ਤੱਕ ਮਾਂ ਦੇ ਦੁੱਧ ਉਪੱਰ ਕੋਈ ਚੀਰ ਜਾਂ ਜਖਮ ਨਹੀਂ ਹੈ।