ਹੈਪੇਟਾਈਟੱਸ ਸੀ ਕੀ ਹੈ?

ਹੈਪੇਟਾਈਟੱਸ ਸੀ ਜਿਗਰ ਦੀ ਇੱਕ ਬੀਮਾਰੀ ਹੈ, ਜੋ ਹੈਪੇਟਾਈਟੱਸ ਸੀ ਨਾਮ ਦੇ ਵਾਇਰੱਸ ਕਰਕੇ ਹੁੰਦੀ ਹੈ

ਹੈਪੇਟਾਈਟੱਸ ਵਾਇਰੱਸ ਕਈ ਤਰ੍ਹਾਂ ਦੇ ਹਨ ਜਿੰਨ੍ਹਾਂ ਤੋਂ ਜਿਗਰ ਦੀਆਂ ਬੀਮਾਰੀਆਂ ਲੱਗਦੀਆਂ ਹਨ,ਜਿਵੇਂ  ਹੈਪੇਟਾਈਟੱਸ ਏ. ਬੀ. ਅਤੇ ਸੀ.। ਹੇਠਾਂ ਦਿੱਤੀ ਜਾਣਕਾਰੀ  ਹੈਪੇਟਾਈਟੱਸ ਸੀ ਬਾਰੇ ਹੈ।

ਕਿਸੇ ਵਿਅਕਤੀ ਨੂੰ ਹੈਪੇਟਾਈਟੱਸ ਉਦੋਂ ਹੁੰਦਾ ਹੈ ਜਦੋਂ ਕਿਸੇ ਹੈਪੇਟਾਈਟੱਸ ਤੋਂ ਪੀੜ੍ਹਤ ਮਰੀਜ ਦਾ ਖੂਨ ਉਸ ਵਿਅਕਤੀ ਦੇ ਖੂਨ ਵਿੱਚ ਦਾਖਲ ਹੋ ਜਾਵੇ,  ਇਸ ਵਾਇਰੱਸ ਨਾਲ ਉਸਦਾ ਜਿਗਰ ਪ੍ਰਭਾਵਤ ਹੁੰਦਾ ਹੈ। ਜਿਗਰ ਦੇ  ਤੰਦਰੁਸਤ ਰਹ੍ਹਿਣ ਨਾਲ ਹੀ ਆਦਮੀ ਸਿਹਤਮੰਦ ਹੋ ਸਕਦਾ ਹੈ ।  

ਹੈਪੇਟਾਈਟੱਸ ਸੀ ਦਾ ਕੋਈ ਟੀਕਾ ਨਹੀਂ ਹੈ  ਕੁਝ ਲੋਕਾਂ ਨੂੰ ਇਹ ਵਾਇਰਸ ਲੱਗਣ ਦੇ ਪਹਿਲੇ ਛੇ ਹਫਤਿਆਂ ਦੇ ਅੰਦਰ ਅੰਦਰ ਆਪਣੇ ਆਪ ਹੀ ਖ਼ਤਮ ਹੋ ਜਾਂਦਾ ਹੈ, ਪਰ ਕਈ ਲੋਕਾਂ ਨੂੰ ਇਹ ਲੰਮੇਂ ਸਮੇਂ ਲਈ ਜਾਂ ਉਮਰ ਭਰ ਲਈ ਲੱਗ ਜਾਂਦਾ ਹੈ।

ਪਰ ਇਸ ਦਾ ਇਲਾਜ ਮੌਜੂਦ ਹੈ ਜਿਸ ਨਾਲ ਵਾਇਰਸ ਨੂੰ ਸਰੀਰ ਅੰਦਰੋਂ ਖ਼ਤਮ ਕੀਤਾ ਜਾ ਸਕਦਾ ਹੈ। ਜਦੋਂ ਵਾਇਰਸ ਖ਼ਤਮ ਹੋ ਜਾਂਦਾ ਹੈ ਤਾਂ ਤੁਹਾਡੇ ਤੋਂ ਇਹ ਦੂਜਿਆਂ ਨੂੰ ਨਹੀਂ ਲੱਗ ਸਕਦਾ, ਪਰ ਇਹ ਤੁਹਾਨੂੰ ਦੋਬਾਰਾ ਵੀ ਹੋ ਸਕਦਾ ਹੈ।